Erith Kabaddi Tournament August 2017

 

ਈਰਥ+ਵੂਲਿਚ ਕਬੱਡੀ ਟੂਰਨਾਮੈਂਟ 2017

ਐਤਵਾਰ  6  ਅਗਸਤ, 2017 ਨੂੰ Bostall Heath, Bostall Hill, London, SE2 OGB. ਦੀਆਂ ਗਰਾਊਂਡਾਂ ਵਿਚ ਹੋਵੇਗਾ

 

ਇਸ ਟੂਰਨਾਮੈਂਟ ਵਿਚ ਕਬੱਡੀ ਸੀਨੀਅਰ, ਕੁਸ਼ਤੀਆਂ, ਭਾਰ, ਬੋਰੀ, ਘੋਲ ਆਦਿ ਦੇ ਮੁਕਾਬਲਾ ਹੋਣਗੇ  l

 

ਪਿਆਰੇ ਦਰਸ਼ਕ ਵੀਰੋ ਤੇ ਖੇਡ ਪ੍ਰੇਮੀਓ !! ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਿਹ ll

ਆਪ ਜੀ ਨੂੰ ਇਹ ਜਾਣ ਕੇ ਅਤਿਅੰਤ ਖੁਸ਼ੀ ਹੋਵੇਗੀ ਕਿ ਗੁਰਦਵਾਰਾ ਈਰਥ ਅਤੇ ਬੈਲਵੇਡੀਅਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਵਲੋਂ ਕਬੱਡੀ ਕਲੱਬ ਦੇ ਸਹਿਯੋਗ ਨਾਲ ਭਾਰੀ  ਟੂਰਨਾਮੈਂਟ ਕਾਰਵਾਈਆ ਜਾ ਰਿਹਾ ਹੈ l ਜਿਸ ਵਿਚ ਅਸੀਂ ਇੰਗਲੈਂਡ ਦੇ ਸਮੂਹ ਖੇਡ ਦਰਸ਼ਕਾਂ ਦਾ ਸਹਿਯੋਗ ਮੰਗਦੇ ਹਾਂ l ਉਹੀ ਟੂਰਨਾਮੈਂਟ  ਕਾਮਯਾਬ ਹੋ ਜਿਸ ਵਿਚ ਸਾਰੇ ਪ੍ਰਬੰਧਕ ਖਿਡਰੀ ਤੇ ਦਰਸ਼ਕ ਸਹਿਯੋਗ  ਦੇ ਕੇ ਖੁਲ੍ਹਦਿਲੀ ਤੇ ਇਮਾਨਦਾਰੀ ਦਾ ਸਬੂਤ ਦੇਣ l ਆਓ ! ਇਸ ਵਿਚ ਅਸੀਂ ਚੰਗੇ ਡਸਿਪਲਨ ਦਾ ਸਬੂਤ ਦੇਈਏ ਤਾਂ ਕਿ ਬਾਕੀ ਰਹਿੰਦੇ   ਟੂਰਨਾਮੈਂਟਾਂ ਨੂੰ ਵੀ ਇਹਨਾਂ ਲੀਹਾਂ ਤੇ ਚਲਾ ਕੇ ਕਾਮਯਾਬੀ ਦੀ ਸਿਖਰ `ਤੇ ਪਹੰਚਿਆਂ ਜਾ ਸਕੇ l ਅਸੀਂ ਆਪ ਤੁਹਾਡੇ ਸਮੁੱਚੇ ਦਰਸ਼ਕਾਂ ਦੇ ਧੰਨਵਾਦੀ ਹੋਵਾਂਗੇ l

 

ਈਰਥ+ਵੂਲਿਚ ਟੂਰਨਾਮੈਂਟ `ਤੇ ਹੇਠ ਲਿਖੀਆਂ ਕਲੱਬਾਂ ਅਤੇ ਖਿਡਾਰੀ ਹਿਸਾ ਲੈ ਰਹੇ ਹਨ l

ਈਰਥ +ਵੂਲਿਚ  ਤੇ ਸਾਊਥਾਲ                   -ਵੈਸਟਰਨ ਵਾਰੀਅਰਜ਼

ਹੰਸਲੋ ਤੇ ਸਲੋਹ                                     -ਰੋਈਲ ਟਾਈਗਰਜ਼

ਗੇ੍ਵਜੈਡ, ਬਾਰਕਿੰਗ ਅਤੇ ਮਿਡਵੇ                  -  ਲਾਈਨਜ਼ ਆਫ਼ ਪੰਜਾਬ

ਬ੍ਮਿਘਮ ਤੇ ਕਾਵੈਂਟਰੀ                              -ਮਾਈਟੀ ਮਿਡਲੈਂਡਜ

 

ਉਪਰਲੇ ਸ਼ਹਿਰਾਂ ਦੀਆਂ ਬਣੀਆਂ ਸਾਂਝੀਆਂ ਟੀਮਾਂ ਵਿਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਕਬੱਡੀ ਖਿਡਾਰੀ ਨੇ ਪਹਿਲੇ ਟੂਰਨਾਮੈਂਟ ਵਿਚ ਹੀ ਦਰਸ਼ਕਾਂ ਦਾ ਮਨ ਮੋਹ ਲਿਆ ਹੈ ਜਿਨ੍ਹਾਂ ਵਿਚ ਭਾਰਤ ਦੀ ਕਬੱਡੀ ਟੀਮ ਦਾ ਕਪਤਾਨ ਸੁਖਬੀਰ ਸਭਰਾਵਾਂ, ਗੁਲਜ਼ਾਰ, ਬਲਕਾਰਾ, ਸੁੱਖਾ ਭੰਡਾਂਲ, ਗੁਰਲਾਲ, ਗੋਗੋ ਰੂੜਕੀ, ਮਨਜੋਤ, ਚਿਸ਼ਤੀ, ਜਾਨੀ ਸੁਨਿਆਰਾ ਸ਼ਾਮਿਲ ਹਨ l

 

ਕੁਝ ਖਾਸ ਗੱਲਾਂ ਜੋ ਧਿਆਨਯੋਗ ਹਨ:
(1) ਇਹ ਟੂਰਨਾਮੈਂਟ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਅਤੇ ਅਸੂਲਾਂ ਮੁਤਾਬਕ ਕਰਵਾਈਆਂ ਜਾ ਰਿਹਾ ਹੈ l

(2) ਸ਼ਰਾਬ ਲਿਆਉਣਾ ਦੀ ਸਖਤ ਮਨਾਹੀ ਹੈ l

(3)ਹਰ ਇਕ ਟੀਮ ਦਿੱਤੇ ਹੋਏ ਟਾਈਮ ਉਪਰ ਪਹੁੰਚਣੀ ਚਾਹੀਦੀ ਹੈ l ਅਗਰ ਟੀਮ ਦਸ ਮਿੰਟ ਲੇਟ ਹੋ ਜਾਂਦੀ ਹੈ ਤਾਂ ਸਕੀਰੈਚ ਕਰ ਦਿੱਤੀ ਜਾਵੇਗੀ l

(4) ਗੁਰੂ ਕਾ ਲੰਗਰ ਗੁਰੂਘਰਾਂ ਵਲੋਂ ਅਤੁਁਟ ਜਾਵੇਗਾ l

(5)ਰੈਫਰੀ ਦਾ ਫ਼ੈਸਲਾ ਅਟੱਲ ਹੋਵੇਗਾ l

(6) ਗਰਾਊਂਡ ਵਿਚ ਜਾਣ ਲਈ 10 ਪੌਂਡ ਫੀਸ ਹੋਵੇਗੀ l

(7) ਮੇਹਰਬਾਨੀ ਕਰਕੇ ਟਾਇਲਟਾਂ ਦੀ ਵਰਤੋਂ ਕੀਤੀ ਜਾਵੇ l ਗਲਤ ਵਰਤੋਂ ਵਾਲੇ ਨੂੰ ਬਾਹਰ ਕੱਢ ਦਿੱਤਾ ਜਾਵੇਗਾ l

(8) ਸਾਰੇ ਕਲੱਬ , ਟੀਮਾਂ ਦੇ ਖਿਡਾਰੀ ਅਤੇ ਪ੍ਰਬੰਧਕ ਟਿਕਟਾਂ ਖਰੀਦ ਕੇ ਆਉਣ। *ਇਹ ਟੂਰਨਾਮੈਂਟ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਅਸੂਲਾਂ ਮੁਤਾਬਕ ਹੋ ਰਿਹਾ ਹੈ l ਟੀਮਾਂ ਖਿਡਾਉਣ ਤੇ ਪ੍ਰਬੰਧ ਦੀ ਜ਼ਿੰਮੇਵਾਰੀ ਕਬੱਡੀ ਫੈਡਰੇਸ਼ਨ ਦੀ ਹੈ l

ਕਬੱਡੀ ਟੂਰਨਾਮੈਂਟ ਕੇ ਟੀ.ਵੀ ਸਕਾਈ ਚੈਨਲ 828 `ਤੇ ਦਿਖਾਇਆ ਜਾਵੇਗਾ ਜੋ ਆਨਲਾਈਨ www.ktv.global `ਤੇ ਵੀ ਦੇਖਿਆ ਜਾ ਸਕਦਾ ਹੈ l

ਨੋਟ - ਈਰਥ+ਵੂਲਿਚ ਟੂਰਨਾਮੈਂਟ `ਤੇ ਹੋਰ ਵੀ ਚੋਟੀ ਦੇ ਖਿਡਾਰੀ ਪਹੁੰਚੇ ਰਹੇ ਹਨ l ਸਮੂਹ ਕਬੱਡੀ ਪ੍ਰੇਮੀਆਂ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਹੈ ਤਾਂ ਜੋ ਕੱਬਡੀ ਖਿੱਦਰੀਆਂ ਦੀ ਹੌਂਸਲਾ ਅਫਜਾਈ ਹੋ ਸਕੇ l